Book Fair and Competitions for Students

Book Fair and Competitions for Students (24 to 27 Dec, 2025)

ਸ਼ਹੀਦੀ ਸਭਾ ਵਿੱਚ ਸ਼ਾਮਿਲ ਹੋਣ ਵਾਲੀ ਸੰਗਤ ਨੂੰ ਗੁਰਮਤਿ ਦਰਸ਼ਨ, ਇਤਿਹਾਸ, ਸਾਹਿਤ ਅਤੇ ਪਰੰਪਰਾ ਨਾਲ ਜੋੜਨ ਲਈ ਯੂਨੀਵਰਸਿਟੀ ਵੱਲੋਂ ਸ਼ੁਰੂ ਕੀਤੇ ਗਏ ਉਪਰਾਲੇ ਦੀ ਚੌਥੀ ਕੜੀ ਵਜੋਂ 24 ਤੋਂ 27 ਦਸੰਬਰ ਤੱਕ ਸਲਾਨਾ ਪੁਸਤਕ ਮੇਲੇ ਦਾ ਆਯੋਜਨ ਕੀਤਾ ਜਾ ਰਿਹਾ ਹੈ ਜਿਸ ਵਿੱਚ ਲਗਭਗ ਦੋ ਦਰਜਨ ਤੋਂ ਵੱਧ ਪ੍ਰਕਾਸ਼ਕ ਧਰਮ, ਦਰਸ਼ਨ, ਸਾਹਿਤ, ਕਲਾ, ਵਿਗਿਆਨ ਅਤੇ ਸਿਹਤ ਨਾਲ ਸੰਬੰਧਿਤ ਪੁਸਤਕਾਂ ਸਹਿਤ ਸ਼ਾਮਿਲ ਹੋਣ ਜਾ ਰਹੇ ਹਨ। 

ਇਸ ਵਾਰ ਸਕੂਲ ਪੱਧਰ ਦੇ ਵਿਦਿਆਰਥੀਆਂ ਲਈ ਮੁਕਾਬਲਿਆਂ ਦਾ ਵਿਸ਼ੇਸ਼ ਉਪਰਾਲਾ ਵੀ ਕੀਤਾ ਜਾ ਰਿਹਾ ਹੈ।  ਜੇਤੂ ਵਿਦਿਆਰਥੀਆਂ ਨੂੰ ਯੋਗ ਇਨਾਮ ਦਿੱਤੇ ਜਾਣਗੇ। 

24, 25 ਅਤੇ 26 ਦਸੰਬਰ ਨੂੰ ਰੋਜ਼ਾਨਾ ਦੋ ਮੁਕਾਬਲੇ ਕਰਵਾਏ ਜਾਣਗੇ ਜਿਹਨਾਂ ਲਈ ਫਲੈਕਸ ਵਿੱਚ ਦਿੱਤੇ ਗਏ ਕਿਊਆਰ ਕੋਡ ਰਾਹੀਂ ਅਗਾਉਂ ਅਤੇ ਮੁਕਾਬਲੇ ਵਾਲੇ ਦਿਨ ਸਵੇਰੇ 09:00 ਤੋਂ 11:00 ਵਜੇ ਤੱਕ ਮੌਕੇ ਤੇ ਵੀ ਰਜਿਸਟਰੇਸ਼ਨ ਕਰਵਾਈ ਜਾ ਸਕਦੀ ਹੈ। ਮੁਕਾਬਲੇ ਦਾ ਸਮਾਂ ਦੁਪਹਿਰ 12:00 ਵਜੇ ਤੋਂ 01:00 ਵਜੇ ਤੱਕ ਹੋਵੇਗਾ।

ਆਪ ਸਭ ਸਨੇਹੀਆਂ #follower ਨੂੰ ਸਨਿਮਰ ਗੁਜ਼ਾਰਿਸ਼ ਹੈ ਕਿ ਇਹ ਬੇਨਤੀ ਵੱਧ ਤੋਂ ਵੱਧ ਸਿੱਖ ਸੰਗਤਾਂ ਤੱਕ ਪਹੁੰਚਾਉਣ ਦੀ ਖੇਚਲ ਕਰਨੀ ਜੀ।

For more enquiries or concerns about Admissions